ਦੋਸਤੋ ਇਹ ਤਸਵੀਰ ਹੈ ਸੰਤ ਬਾਬਾ ਅਜੀਤ ਸਿੰਘ ਜੀ ਨਥਮਲਪੁਰ ਵਾਲਿਆਂ ਦੀ|
ਬਾਬਾ ਜੀ ਨੇ 96 ਸਾਲ ਦੀ ਦੁਨਿਆਵੀ ਉਮਰ ਭੋਗੀ ਪਰ ਸਾਰੀ ਜਿੰਦਗੀ ਆਪਣੇ ਹੱਥੀਂ ਕਿਰਤ ਕਰਦੇ ਰਹੇ|ਆਪ ਜੀ ਕਿਹਾ ਕਰਦੇ ਸਨ ਕਿ ਜੇਕਰ ਕੋਈ ਪ੍ਰਾਣੀ ਆਪਣੇ ਹੱਥੀਂ ਕਿਰਤ ਹੀ ਨਹੀਂ ਕਰ ਸਕਦਾ ਉਹ ਵੰਡ ਕੇ ਕਿਵੇਂ ਛਕੇਗਾ ਤੇ ਫਿਰ ਇਕਾਗਰ ਚਿੱਤ ਹੋ ਕੇ ਨਾਮ ਕਿਵੇਂ ਜਪੇਗਾ|
ਆਪ ਜੀ ਨੇ ਕਦੇ ਵੀ ਕੋਈ ਗੱਦੀ ਨਹੀਂ ਲਾਈ ਤੇ ਡੇਰਾ ਨਹੀਂ ਬਣਾਇਆ| ਕਦੇ ਕਿਸੇ ਨੂੰ ਇਹ ਨਹੀਂ ਕਿਹਾ ਕਿ ਉਹ ਨਾਮ ਦੇਣਗੇ| ਉਹ ਕਿਹਾ ਕਰਦੇ ਸਨ ਕਿ ਨਾਮ ਦੇਣ ਦਾ ਅਧਿਕਾਰ ਕੇਵਲ ਪੰਜ ਪਿਆਰਿਆਂ ਕੋਲ ਹੈ|
ਆਪ ਹਮੇਸਾ ਹੀ ਵਾਹਿਗੁਰੂ ਦਾ ਸਿਮਰਨ ਕਰਦੇ ਰਹਿੰਦੇ ਤੇ ਬੈਲਾਂ ਨਾਲ ਹਲ ਵਾਹ ਕੇ ਖੇਤੀ ਕਰਦੇ|
ਜੋ ਵੀ ਜਗਿਆਸੂ ਆਪ ਜੀ ਦੇ ਪਿੰਡ ਨਥਮਲਪੁਰ ਆਉਂਦਾ ਉਯ ਨੂੰ ਹਮੇਸਾ ਬਾਣੀ ਪੜ੍ਹਨ ਤੇ ਉਸ ਤੇ ਅਮਲ ਕਰਨ ਲਈ ਹੀ ਪ੍ਰੇਰਿਆ ਕਰਦੇ ਸਨ|
ਗਿਆਨੀ ਜੈਲ ਸਿੰਘ, ਇੰਦਰਾ ਗਾਂਧੀ, ਟੌਹੜਾ, ਤਲਵੰਡੀ ਤੇ ਹੋਰ ਜਿੰਨੇ ਵੀ ਵੱਡੇ ਵੱਡੇ ਲੀਡਰ ਆਪ ਜੀ ਦੀ ਸੋਭਾ ਸੁਣ ਕੇ ਮਿਲਣਾਂ ਚਾਹੁੰਦੇ ਤਾਂ ਆਪ ਜੀ ਕਹਿੰਦੇ ਭਾਈ ਸਭ ਤੋਂ ਵੱਡੀ ਸਿੱਖਿਆ ਗੁਰਬਾਣੀ ਹੈ|
ਆਪ ਜੀ ਨੇ ਕਦੇ ਵੀ ਕਿਸੇ ਤੋਂ ਕੋਈ ਲਾਭ ਨਹੀਂ ਲਿਆ ਬਲਕਿ ਆਪਣੇ ਘਰੋਂ ਪ੍ਰਸਾਦਾ ਆਦਿ ਛਕਾ ਕੇ ਤੋਰਦੇ|
ਆਪ ਜੀ ਪਸੂ ਪੰਛੀਆਂ ਦੀ ਸੇਵਾ ਕਰਨ ਲਈ ਅਕਸਰ ਹੀ ਪ੍ਰੇਰਿਤ ਕਰਿਆ ਕਰਦੇ ਸਨ|
ਆਪ ਜੀ ਹੱਥੀਂ ਖੇਤੀ ਕਰਦੇ ਪਰ ਕਦੇ ਵੀ ਪਰਾਣੀ (ਬੈਲਾਂ ਨੂੰ ਹਿੱਕਣ ਵਾਲੀ ਪਤਲੀ ਸੋਟੀ) ਨਹੀਂ ਵਰਤੀ|
ਆਪ ਕਿਹਾ ਕਰਦੇ ਕਿ ਜਿਨ੍ਹਾ ਜਾਨਵਰਾਂ ਨੂੰ ਅਸੀਂ ਸੰਗਲ ਪਾ ਕੇ ਘਰ ਬੰਨ੍ਹਿਆ ਹੋਇਆ ਹੈ ਉਨ੍ਹਾਂ ਦੀ ਸੇਵਾ ਮਹਿਮਾਨਾਂ ਤੋਂ ਵੀ ਵੱਧ ਕਰਨੀ ਚਾਹੀਦੀ ਹੈ ਕਿਉਂਕਿ ਜਾਨਵਰ ਨੇ ਕਿਹੜਾ ਮੂੰਹੋਂ ਬੋਲ ਕੇ ਦੱਸਣਾਂ ਹੈ|
ਆਭ ਨੇ ਕਦੇ ਪੈਰੀਂ ਹੱਥ ਨਹੀਂ ਲਗਵਾਏ| ਜੇਕਰ ਕੋਈ ਧੱਕਾ ਕਰ ਜਾਂਦਾ ਤਾਂ ਆਪ ਜੀ ਉਸ ਦੇ ਪੈਰੀਂ ਹੱਥ ਲਾ ਦਿੰਦੇ ਸਨ|
ਅੱਜ ਇੰਨਾਂ ਹੀ ਬਾਕੀ ਕਦੇ ਫੇਰ....
0 comments:
Post a Comment